ਸਮਾਜ ਨੂੰ ਸਾਕਾਰਤਮਕ ਸੁਨੇਹਾ ਦੇਣਾ ਵੀ ਸਮਾਜ ਸੇਵਾ ਦਾ ਹੀ ਹਿੱਸਾ :  ਤਿਲਕਰਾਜ ਝੰਜੇੜੀ

ਸਮਾਜ ਨੂੰ ਸਾਕਾਰਤਮਕ ਸੁਨੇਹਾ ਦੇਣਾ ਵੀ ਸਮਾਜ ਸੇਵਾ ਦਾ ਹੀ ਹਿੱਸਾ : ਤਿਲਕਰਾਜ ਝੰਜੇੜੀ

ਸਰਦਾਰਾ ਐਂਡ ਸਨਸ ਫਿਲਮ ‘ਚ ਯੋਗਰਾਜ ਸਿੰਘ ਅਤੇ ਰੋਸ਼ਨ ਪ੍ਰਿੰਸ ਨਾਲ ਕੰਮ ਕਰ ਚੁੱਕੇ ਤਿਲਕਰਾਜ ਨਾਲ ਵਿਸ਼ੇਸ਼ ਭੇਟ ਵਾਰਤਾ

ਸਰਦਾਰਾ ਐਂਡ ਸਨਸ ਫਿਲਮ ਦੇ ਵਿੱਚ ਅਦਾਕਾਰ ਤੇ ਗਾਇਕ – ਰੋਸ਼ਨ ਪ੍ਰਿੰਸ ਅਤੇ ਅਦਾਕਾਰ ਯੋਗਰਾਜ ਸਿੰਘ ਨਾਲ ਕੰਮ ਕਰ ਚੁੱਕੇ ਤਿਲਕ ਰਾਜ ਝੰਝੇੜੀ ਨੇ ਮੋਹਾਲੀ ਲਾਈਵ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮਾਜ ਸੇਵਾ ਵਿਅਕਤੀ ਦੇ ਅੰਦਰ ਹੀ ਹੁੰਦੀ ਹੈ, ਸਮਾਜ ਨੂੰ ਇੱਕ ਸਾਕਾਰਤਮਕ ਸੁਨੇਹਾ ਦੇਣਾ ਵੀ ਮੇਰੇ ਹਿਸਾਬ ਨਾਲ ਸਮਾਜ ਸੇਵਾ ਦਾ ਹੀ ਹਿੱਸਾ ਹੈ, ਤਿਲਕਰਾਜ ਨੇ ਪੰਜਾਬੀ ਫਿਲਮ- ਸਰਦਾਰਾਂ ਐਂਡ ਸਨਸ ਬਾਰੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਕਿਹਾ ਕਿ ਉਸ ਨੂੰ ਅਦਾਕਾਰ -ਯੋਗਰਾਜ ਸਿੰਘ ਅਤੇ ਅਭਿਨੇਤਾ- ਰੌਸ਼ਨ ਪ੍ਰਿੰਸ ਦੇ ਨਾਲ ਸਰਦਾਰ ਫਿਲਮ ਦੇ ਵਿੱਚ ਕੰਮ ਕਰਨ ਦੇ ਦੌਰਾਨ ਕਾਫੀ ਕੁਝ ਸਿੱਖਣ ਨੂੰ ਮਿਲਿਆ, ਅਤੇ ਹੁਣ ਮੈਨੂੰ ਪੰਜਾਬੀ ਫਿਲਮ ‘ਹਾਈ ਨੀ ਬੇਬੇ ਮੇਰੀਏ’- ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੈ, ਅਤੇ ਜਲਦੀ ਹੀ ਇਹ ਪੰਜਾਬੀ ਸਰੋਤਿਆਂ ਦੇ ਲਈ ਸਿਨੇਮੇ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਪੰਜਾਬ ਦੇ ਵੱਖ-ਵੱਖ ਅਖਬਾਰਾਂ ਵਿੱਚ ਕੰਮ ਕਰ ਚੁੱਕੇ – ਪੱਤਰਕਾਰ ਤਿਲਕਰਾਜ ਨੇ ਦੱਸਿਆ ਕਿ ਲੋਇਨਜ ਕਲੱਬ ਇੰਟਰਨੈਸ਼ਨਲ 190 ਦੇਸ਼ਾਂ ਵਿੱਚ 24 ਘੰਟੇ ਕੰਮ ਕਰਨ ਵਾਲੀ ਸੰਸਥਾ ਹੈ, ਅਤੇ ਇਸੇ ਲੋਇਨਸ ਕਲੱਬ ਦੀ ਗਾਈਡੈਂਸ ਦੇ ਅੰਤਰਗਤ ਹੀ ਅਸੀਂ ਮੋਹਾਲੀ ਦੇ ਵਿੱਚ ਲਾਇਨਸ ਕਲੱਬ ਐਸ.ਏ.ਐਸ. ਨਗਰ ਬਣਾਇਆ ਅਤੇ ਜਿਸ ਦਾ ਮੈਨੂੰ ਬੈਸਟ ਪੀ.ਆਰ.ਓ. ਬਣਨ ਦਾ ਸੁਭਾਗ ਪ੍ਰਾਪਤ ਹੋਇਆ, ਉਪਰੰਤ ਅਸੀਂ ਮੋਹਾਲੀ ਦੇ ਵਿੱਚ ਲਾਇਨਸ ਕਲੱਬ ਸੁਪਰੀਮ ਦੀ ਸਥਾਪਨਾ ਕੀਤੀ, ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਪੱਤਰਕਾਰ ਭਾਈਚਾਰਾ ਵੀ ਸਮਾਜ ਸੇਵਾ ਦੇ ਕੰਮ ਵਿੱਚ ਜੁਟਿਆ ਹੋਇਆ ਹੈ।

Related Articles

Leave a Reply

Your email address will not be published. Required fields are marked *